For faster navigation, this Iframe is preloading the Wikiwand page for ਗੁਰਚਰਨ ਰਾਮਪੁਰੀ.

ਗੁਰਚਰਨ ਰਾਮਪੁਰੀ

ਗੁਰਚਰਨ ਰਾਮਪੁਰੀ

ਗੁਰਚਰਨ ਰਾਮਪੁਰੀ (23 ਜਨਵਰੀ 1929 - 08 ਅਕਤੂਬਰ 2018) ਪ੍ਰਗਤੀਵਾਦੀ ਮਾਨਵਵਾਦੀ ਵਿਚਾਰਧਾਰਾ ਨੂੰ ਪਰਨਾਏ, ਕੈਨੇਡਾ ਵਾਸੀ ਪੰਜਾਬੀ ਕਵੀ ਸਨ। ਉਹਨਾਂ ਦਾ ਜਨਮ ਅਸਥਾਨ ਦੋਰਾਹਾ ਨੇੜੇ ਪਿੰਡ ਰਾਮਪੁਰ ਹੈ। ਉਹ ਪਿਛਲੇ ਛੇ ਦਹਾਕਿਆਂ ਤੋਂ ਨਿਰੰਤਰ ਸਾਹਿਤ ਸਿਰਜਨਾ ਕਰਦੇ ਆ ਰਹੇ ਸਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਲਹਿਰਾਂ ਦਾ ਪ੍ਰਭਾਵ ਕਬੂਲਦਿਆਂ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਦਾਇਰਾ ਬਣਾਇਆ। ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਨਵਤੇਜ ਸਿੰਘ, ਬਲਵੰਤ ਗਾਰਗੀ, ਰਾਜਿੰਦਰ ਸਿੰਘ ਬੇਦੀ, ਕੁਲਵੰਤ ਸਿੰਘ ਵਿਰਕ, ਪ੍ਰਭਜੋਤ ਕੌਰ, ਨਰਿੰਦਰਪਾਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਪ੍ਰਸਿਧ ਲਿਖਾਰੀ ਉਹਨਾਂ ਦੇ ਜਾਣਕਾਰ ਸਨ।

ਜੀਵਨ

[ਸੋਧੋ]

ਗੁਰਚਰਨ ਰਾਮਪੁਰੀ ਦਾ ਜਨਮ 23 ਜਨਵਰੀ 1929 ਨੂੰ ਪਿੰਡ ਰਾਮਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸੋਹਣ ਸਿੰਘ ਅਤੇ ਮਾਤਾ ਦਾ ਨਾਂ ਬਚਨ ਕੌਰ ਸੀ। ਉਹਨਾਂ ਨੇ ਹਾਈ ਸਕੂਲ ਦੀ ਪੜ੍ਹਾਈ ਮੁਕਾਉਣ ਤੋਂ ਬਾਅਦ ਇਲੈਕਟ੍ਰੀਕਲ ਡਰਾਫਟਸਮੈਨ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ ਏ ਕੀਤੀ। ਪੰਦਰਾਂ ਕੁ ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਜਸਵੰਤ ਕੌਰ ਨਾਲ ਹੋ ਗਿਆ ਅਤੇ ਉਹਨਾਂ ਦੀ ਵੱਡੀ ਧੀ ਦਵਿੰਦਰ ਦਾ ਜਨਮ 1948 ਵਿੱਚ ਹੋਇਆ। ਧੀ ਦੇ ਜਨਮ ਤੋਂ ਬਾਅਦ ਉਹਨਾਂ ਦੀ ਪਤਨੀ ਜਸਵੰਤ ਕੌਰ ਦਾ ਕੈਂਸਰ ਨਾਲ ਦੇਹਾਂਤ ਹੋ ਗਿਆ। ਸੰਨ 1950 ਵਿੱਚ ਉਹਨਾਂ ਦਾ ਦੂਸਰਾ ਵਿਆਹ ਸੁਰਜੀਤ ਕੌਰ ਨਾਲ ਹੋਇਆ। ਸੁਰਜੀਤ ਨਾਲ ਉਹਨਾਂ ਦਾ ਸਾਥ 53 ਸਾਲ ਰਿਹਾ ਅਤੇ ਸੰਨ 2003 ਵਿੱਚ ਸੁਰਜੀਤ ਦੀ ਮੌਤ ਜੋ ਗਈ। ਗੁਰਚਰਨ ਰਾਮਪੁਰੀ ਦੇ ਚਾਰ ਬੱਚੇ ਹਨ- ਦੋ ਲੜਕੇ (ਜਸਬੀਰ ਸਿੰਘ ਅਤੇ ਰਵਿੰਦਰ ਸਿੰਘ) ਅਤੇ ਦੋ ਲੜਕੀਆਂ (ਦੇਵਿੰਦਰ ਕੌਰ ਅਤੇ ਹਰਮਹਿੰਦਰ ਕੌਰ)।ਹਿੰਦੁਸਤਾਨ ਵਿੱਚ ਰਾਮਪੁਰੀ ਨੇ ਰੋਜ਼ੀ ਕਮਾਉਣ ਲਈ ਕਈ ਤਰ੍ਹਾਂ ਦੇ ਕੰਮ ਕੀਤੇ। ਉਹਨਾਂ ਨੇ ਇੱਕ ਕੱਪੜੇ ਦੀ ਦੁਕਾਨ ਵਿੱਚ ਵੀ ਕੰਮ ਕੀਤੇ ਅਤੇ ਦੋਰਾਹੇ ਸ਼ਹਿਰ ਦੀ ਮਿਉਂਸਪੈਲਟੀ ਵਿੱਚ ਕਰਲਕ ਵੀ ਰਹੇ। ਸੰਨ 1964 ਵਿੱਚ ਗੁਰਚਰਨ ਰਾਮਪੁਰੀ ਕੈਨੇਡਾ ਆ ਗਏ।ਕੈਨੇਡਾ ਆ ਕੇ ਉਹਨਾਂ ਨੇ ਬੀ ਸੀ ਹਾਈਡਰੋ ਵਿੱਚ ਲੰਮਾ ਸਮਾਂ ਇੱਕ ਡਰਾਫਟਸਮੈਨ ਵਜੋਂ ਕੰਮ ਕੀਤਾ। ਉਹ ਅੰਤਲੇ ਸਮੇਂ ਤੱਕ ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੁਕਿਟਲਮ ਵਿੱਚ ਰਹਿ ਰਹੇ ਸਨ ਅਤੇ ਇਥੇ ਹੀ ਉਹਨਾ ਦੀ ਮਿਤੀ 8 ਅਕਤੂਬਰ 2018 ਨੂੰ ਬਜ਼ੁਰਗੀ ਅਵਸਥਾ ਵਿੱਚ ਮੌਤ ਹੋਈ। ਆਪਣੀ ਅਉਧ ਦੇ ਆਖਰੀ ਸਾਲ ਉਹਨਾ ਨੇ ਇਕਲਾਪੇ ਵਿੱਚ ਹੀ ਗੁਜ਼ਾਰੇ।

ਰਚਨਾ

[ਸੋਧੋ]

ਉਹ 1944 ਤੋਂ ਪੰਦਰਾਂ ਸਾਲਾਂ ਦੀ ਉਮਰ ਵਿੱਚ ਕਵਿਤਾ ਲਿਖਣ ਲੱਗ ਪਏ ਸਨ। ਉਹਨਾਂ ਦੀ ਪਹਿਲੀ ਕਵਿਤਾ ਸੰਨ 1950 ਵਿੱਚ ‘ਪ੍ਰੀਤਲੜੀ’ ਵਿੱਚ ਛਪੀ ਸੀ। ਉਹਦਾ ਨਾਂ ਸੀ, “ਕਣਕਾਂ ਦੀ ਖੁਸ਼ਬੋ”। ਅੱਗੇ ਜਾ ਕੇ ਉਹਨਾਂ ਨੇ ਆਪਣੀ ਪਹਿਲੀ ਕਿਤਾਬ ਦਾ ਨਾਂ ਵੀ “ਕਣਕਾਂ ਦੀ ਖੁਸ਼ਬੋ” ਰੱਖਿਆ। 1964 ਵਿੱਚ ਦੇਸ਼ ਛੱਡਣ ਤੋਂ ਪਹਿਲਾਂ ਉਹਨਾਂ ਦੀਆਂ ਤਿੰਨ ਕਿਤਾਬਾਂ ਛਪੀਆਂ ਸਨ। ਕਣਕਾਂ ਦੀ ਖੁਸ਼ਬੋ, ‘ਕੌਲ ਕਰਾਰ’ ਅਤੇ ‘ਕਿਰਨਾਂ ਦਾ ਆਲ੍ਹਣਾ’ ਸਨ। ਇਸ ਤੋਂ ਪਿੱਛੋਂ 1971 ਵਿੱਚ ਇੱਕ ਕਿਤਾਬ ‘ਅੰਨੀ ਗਲ਼੍ਹੀ’ ਛਪੀ।[1] ਇਸ ਤੋਂ ਬਾਅਦ ‘ਕਤਲਗਾਹ’ ਅਤੇ ‘ਅਗਨਾਰ’। ਇਹ ਦੋ ਕਿਤਾਬਾਂ ਪੰਜਾਬ ਵਿੱਚ 20 ਸਾਲ ਲੰਬੇ ਅੱਤਵਾਦ ਦੇ ਦੁਖਾਂਤ ਨਾਲ ਸਬੰਧਤ ਹਨ।ਇਸ ਸੰਬੰਧੀ ਉਹ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ," ਪੰਜਾਬ ਨੂੰ ਲੱਗੀ ਅੱਗ ਦਾ ਸੇਕ ਸਾਨੂੰ ਇੱਧਰ ਪੰਜਾਬੋਂ ਬਾਹਰ ਬੈਠਿਆਂ ਨੂੰ ਵੀ ਲੱਗਿਆ; ਇਸ ਬਾਰੇ ਲਿਖਣਾ ਮੇਰੇ ਮਨ ਦੀ ਲੋੜ ਸੀ। ਜਦੋਂ ਰਾਜਨੀਤਕ ਲੋਕ ਆਪਣੇ ਸੁਆਰਥਾਂ ਲਈ ਮਨੁੱਖਤਾ ਦਾ ਲਹੂ ਵਹਾਉਣ ਤੇ ਭੋਲੇ ਭਾਲੇ ਨਿਰਦੋਸ਼ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਤੋਂ ਸੰਕੋਚ ਨਾ ਕਰਨ ਤਾਂ ਇਸ ਕੌੜੇ ਸੱਚ ਨੂੰ ਬਿਆਨ ਕਰਨਾ ਹਰੇਕ ਲਿਖਾਰੀ ਦਾ ਧਰਮ ਹੈ। ਮੈਂ ਮਨੁੱਖੀ ਪੀੜ ਨੂੰ ਮਹਿਸੂਸ ਕੀਤਾ ਤੇ ਜਿੰਨਾ ਕੁਝ ਮੈਂ ਲਿਖ ਸਕਦਾ ਸੀ, ਲਿਖਿਆ।" ਇਨ੍ਹਾਂ ਤੋਂ ਹੋਰ ਕਿਤਾਬਾਂ ਹਨ: ਕੰਚਨੀ, ਅੱਜ ਤੋਂ ਆਰੰਭ ਤੱਕ (ਸਮੁੱਚੀ ਕਵਿਤਾ ਪੜਚੋਲ ਸਣੇ)। ‘ਦੋਹਾਵਲੀ’ ਇੱਕ ਵੱਖਰੀ ਕਿਸਮ ਦੀ ਕਿਤਾਬ ਹੈ, ਜਿਸ ਵਿੱਚ ਕਿਸੇ ਵਿਚਾਰ ਨੂੰ ਦੋਹੇ ਦੇ ਰੂਪ ਵਿੱਚ ਦੋ ਤੁਕਾਂ ਵਿੱਚ ਪੂਰਾ ਕੀਤਾ ਗਿਆ। ਇਸ ਕਿਤਾਬ ਵਿੱਚ ਪੰਜ ਸੌ ਦੋਹੇ ਵੱਖ-ਵੱਖ ਵਿਸ਼ਿਆਂ ਉੱਪਰ ਹਨ। ਪਹਿਲੀ ਕਿਤਾਬ “ਕਣਕਾਂ ਦੀ ਖ਼ੁਸ਼ਬੋ” ਵਿੱਚੋਂ ਬਾਰਾਂ ਕਵਿਤਾਵਾਂ ਦਾ ਰੂਸੀ ਅਨੁਵਾਦ “ਪੰਜਾਬੀ ਕਵੀਆਂ ਦੀ ਕਵਿਤਾ” ਵਿੱਚ ਛਪਿਆ। ਇਹ ਕਿਤਾਬ 1957 ਵਿੱਚ ਮਾਸਕੋ ਵਿੱਚ ਛਪੀ ਸੀ ਅਤੇ ਨਤਾਸ਼ਾ ਟਾਲਸਤਾਇਆ ਨੇ ਪੰਜਾਬੀ ਕਵਿਤਾਵਾਂ ਦਾ ਰੂਸੀ ਅਨੁਵਾਦ ਕੀਤਾ ਸੀ।

ਸਹਿਤਕ ਜੀਵਨ/ਸਫਰ

[ਸੋਧੋ]

ਗੁਰਚਰਨ ਰਾਮਪੁਰੀ ਇੱਕ ਕਵੀ ਹਨ ਅਤੇ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਗੁਰਚਰਨ ਰਾਮਪੁਰੀ ਦੀ ਪਹਿਲੀ ਲਿਖਤ, ਜੋ ਕਿ ਇੱਕ ਕਵਿਤਾ ਸੀ, ਉਹ 1950 ਵਿੱਚ ਛਪੀ ਸੀ ਅਤੇ aਹਦਾ ਨਾਂ "ਕਣਕਾਂ ਦੀ ਖੁਸ਼ਬੋ ਸੀ। ਉਹ ਕਵਿਤਾ ਪੰਜਾਬੀ ਦੇ ਪ੍ਰਸਿੱਪ ਮੈਗਜ਼ੀਨ ਪ੍ਰੀਤ ਲੜੀ ਵਿੱਚ ਛਪੀ ਸੀ। ਆਪਣਾ ਸਾਹਿਤਕ ਸਫਰ ਦੌਰਾਨ ਕਈ ਸੰਸਥਾਵਾ ਨਾਲ ਜੁੜੇ ਰਹੇ ਹਨ। ਜਿਹਨਾਂ ਵਿੱਚ ਇਸ ਪ੍ਰਕਾਰ ਹਨ: ਅੰਜਮੁਨ-ਏ- ਤੱਰਕੀ ਪਸੰਦ ਮਸੰਫੀਨ, ਲੁਧਿਆਣਾ ਪੰਜਾਬੀ ਲਿਖਾਰੀ ਸਭਾ ਰਾਮਪੁਰ, ਕੇਂਦਰੀ ਪੰਜਾਬੀ ਲਿਖਾਰੀ ਸਭਾ, ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟ੍ਰਸਟ ਕੈਨੇਡਾ, ਇੰਟਰਨੈਸ਼ਨਲ ਪੰਜਾਬੀ ਔਥਰ ਐਂਡ ਆਰਟਿਸਟ ਕੈਨੇਡਾ, ਪੰਜਾਬੀ ਲੇਖਕ ਮੰਚ ਵੈਨਕੂਵਰ, ਉਰਦੂ ਐਸੋਸ਼ੀਏਸ਼ਨ ਵੈਨਕੂਵਰ, ਅਤੇ ਰਾਈਟਰਜ਼ ਯੂਨੀਅਨ ਆਫ ਕੈਨੇਡਾ।ਇਨ੍ਹਾਂ ਤੋਂ ਇਲਾਵਾ ਗੁਰਚਰਨ ਰਾਮਪੁਰੀ ਨੇ ਰਾਈਟਰਜ਼ ਐਸੋਸ਼ੀਏਸ਼ਨ ਰਾਮਪੁਰ ਦੀ ਸਥਾਪਨਾ 1953 ਦੇ ਵਿੱਚ ਕੀਤੀ ਸੀ। ਗੁਰਚਰਨ ਰਾਮਪੁਰੀ ਦੀਆਂ ਕਵਿਤਾਵਾਂ ਦਾ ਕਈ ਭਸ਼ਾਂ ਦੇ ਵਿੱਚ ਅਨੁਵਾਦ ਹੋਇਆ ਹੈ।ਉਹ ਭਾਸ਼ਾਵਾਂ ਹਨ: ਰੂਸੀ, ਅੰਗਰੇਜ਼ੀ, ਉਰਦੂ ਅਤੇ ਹੰਦੀ।

ਇਨਾਮ

[ਸੋਧੋ]
  • ਕੇ. ਐਸ. ਧਾਲੀਵਾਲ ਅਵਾਰਡ, ਲੁਧਿਆਨਾ, ਇੰਨਡੀਆ, 1997
  • ਨੰਦ ਲਾਲ ਨੂਪੁਰੀ ਅਵਾਰਡ, ਯੂਬਾ ਸਿਟੀ, ਯੂ. ਐਸ. ਏ, 1987
  • ਪੰਜਾਬ ਲੈਂਗੁਇਜ ਡਿਪਾਰਟਮੈਂਟ, ਪਟਿਆਲਾ ਇੰਨਡੀਆ, 1984
  • ਪੰਜਾਬੀ ਸਾਹਿਤ ਅਕੈਡਿਮੀ, ਚੰਦੀਗੜ, ਇੰਨਡੀਆ, 1982
  • ਪੰਜਾਬੀ ਲਿਖਾਰੀ ਸਾਬਾ ਰਾਮਪੁਰ, ਇੰਨਡੀਆ, 1980

ਲਿਖਤਾਂ

[ਸੋਧੋ]
  • ਕਣਕਾਂ ਦੀ ਖੁਸ਼ਬੋ (1953, 1996)
  • ਕੌਲ-ਕਰਾਰ (1960, 1996)
  • ਕਿਰਣਾਂ ਦਾ ਆਲ੍ਹਣਾ (1963, 1997)
  • ਅੰਨ੍ਹੀ ਗਲੀ (1973, 1997)
  • ਕੰਚਨੀ (1980, 1997)
  • ਕਤਲਗਾਹ (1985, 1997)
  • ਅਗਨਾਰ (ਕਵਿਤਾ 1993, 1997)
  • ਅੱਜ ਤੋਂ ਆਰੰਭ ਤੱਕ (2001)
  • ਦੋਹਾਵਲੀ (2003)
  • ਦਾ ਸਰਕਲ ਔਫ ਇਲੂਸ਼ਨ, 2011
  • ਦਾ ਹਿਊਸ ਔਫ ਰੇਨਬੋ, ਨੈਸ਼ੰਨਲ ਬੋਕ ਸ਼ੋਪ ਦਿੱਲੀ, 2013

ਬਾਹਰਲੇ ਲਿੰਕ

[ਸੋਧੋ]

ਹਵਾਲੇ

[ਸੋਧੋ]
{{bottomLinkPreText}} {{bottomLinkText}}
ਗੁਰਚਰਨ ਰਾਮਪੁਰੀ
Listen to this article

This browser is not supported by Wikiwand :(
Wikiwand requires a browser with modern capabilities in order to provide you with the best reading experience.
Please download and use one of the following browsers:

This article was just edited, click to reload
This article has been deleted on Wikipedia (Why?)

Back to homepage

Please click Add in the dialog above
Please click Allow in the top-left corner,
then click Install Now in the dialog
Please click Open in the download dialog,
then click Install
Please click the "Downloads" icon in the Safari toolbar, open the first download in the list,
then click Install
{{::$root.activation.text}}

Install Wikiwand

Install on Chrome Install on Firefox
Don't forget to rate us

Tell your friends about Wikiwand!

Gmail Facebook Twitter Link

Enjoying Wikiwand?

Tell your friends and spread the love:
Share on Gmail Share on Facebook Share on Twitter Share on Buffer

Our magic isn't perfect

You can help our automatic cover photo selection by reporting an unsuitable photo.

This photo is visually disturbing This photo is not a good choice

Thank you for helping!


Your input will affect cover photo selection, along with input from other users.

X

Get ready for Wikiwand 2.0 🎉! the new version arrives on September 1st! Don't want to wait?