ਪਾਲੀ ਭੁਪਿੰਦਰ ਸਿੰਘ
ਪਾਲੀ ਭੁਪਿੰਦਰ ਸਿੰਘ | |
---|---|
ਜਨਮ | ਜੈਤੋ, ਪੰਜਾਬ, ਭਾਰਤ | 6 ਸਤੰਬਰ 1965
ਕਿੱਤਾ | ਆਲੋਚਕ, ਨਾਟਕਕਾਰ, ਸੰਪਾਦਕ, ਨਾਟਕ ਨਿਰਦੇਸ਼ਕ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ; ਪੰਜਾਬੀ ਯੂਨੀਵਰਸਿਟੀ, ਪਟਿਆਲਾ; ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, |
ਵੈੱਬਸਾਈਟ | |
http://www.palibhupinder.com/Biography.html |
ਪਾਲੀ ਭੁਪਿੰਦਰ ਸਿੰਘ (ਜਨਮ 6 ਸਤੰਬਰ 1965) ਇੱਕ ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਹੈ। ਉਸਨੇ ਤਿੰਨ ਦਰਜਨ ਦੇ ਕਰੀਬ ਪੰਜਾਬੀ ਨਾਟਕ ਲਿਖੇ ਹਨ। ਉਸਦੇ ਕਈ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੇਸ਼-ਵਿਦੇਸਾਂ ਅੰਦਰ ਮੰਚਿਤ ਹੋ ਰਹੇ ਹਨ। ਉੱਤਰ ਭਾਰਤ ਦੀਆਂ ਅਨੇਕ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਇਹ ਨਾਟਕ ਪੜ੍ਹਾਏ ਜਾ ਰਹੇ ਹਨ ਅਤੇ ਕਈਆਂ ਵਿੱਚ ਇਨ੍ਹਾਂ ਉੱਤੇ ਅਕਾਦਮਿਕ ਖੋਜ ਹੋ ਰਹੀ ਹੈ। ਬਤੌਰ ਨਿਰਦੇਸ਼ਕ ਪਾਲੀ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਇਲਾਵਾ ਕਨੇਡਾ ਅਤੇ ਪਾਕਿਸਤਾਨ ਅੰਦਰ ਆਪਣੇ ਨਾਟਕਾਂ ਦੀਆਂ ਸਫ਼ਲ ਪੇਸ਼ਕਾਰੀਆਂ ਕੀਤੀਆਂ ਹਨ। ਉਹ ਪੰਜਾਬੀ ਦੇ ਪਹਿਲੇ 'ਆਨਲਾਈਨ ਰੰਗਮੰਚ ਮੈਗਜ਼ੀਨ ਅਤੇ ਰੰਗਮੰਚ ਪੋਰਟਲ' ਮੰਚਣ-ਪੰਜਾਬ ਦਾ ਬਾਨੀ ਅਤੇ ਮੁੱਖ ਸੰਪਾਦਕ ਹੈ। ਉਹ ਪੰਜਾਬੀ ਨਾਟਕ ਦਾ ਨਾਟ-ਸ਼ਾਸਤਰ ਰਚ ਚੁੱਕਾ ਹੈ ਅਤੇ ਅੱਜਕਲ੍ਹ ਪੰਜਾਬੀ ਨਾਟ-ਕੋਸ਼ ਉੱਤੇ ਕੰਮ ਕਰ ਰਿਹਾ ਹੈ। ਰੰਗਮੰਚ ਤੋਂ ਇਲਾਵਾ ਉਸਨੇ ਫਿਲਮਾਂ ਵੀ ਲਿਖੀਆਂ ਹਨ। ਉਹ ਫਰੀਦਕੋਟ ਜ਼ਿਲੇ ਦੇ ਸਾਹਿਤਕ ਕਸਬੇ ਜੈਤੋ ਦਾ ਜੰਮਪਲ ਹੈ।
ਰਚਨਾਵਾਂ
[ਸੋਧੋ]- ਪੰਜਾਬੀ ਨਾਟਕ ਅਤੇ ਨਾਟ-ਚਿੰਤਨ (ਆਲੋਚਨਾ)[1]
- ਪੰਜਾਬੀ ਨਾਟਕ ਦਾ ਨਾਟ-ਸ਼ਾਸਤਰ (ਖ਼ੋਜ/ਆਲੋਚਨਾ)
- ਰਾਤ ਚਾਨਣੀ
- ਚੰਦਨ ਦੇ ਉਹਲੇ
- ਮੈ ਫਿਰ ਆਵਾਗਾਂ
- ਇੱਕ ਸੁਪਨੇ ਦਾ ਪੁਲਿਟੀਕਲ ਮਰਡਰ
- ਉਸ ਨੂੰ ਕਹੀਂ
- ਘਰ ਗੁੰਮ ਹੈ
- ਇਕ ਕੁੜੀ ਜਿੰਦਗੀ ਉਡੀਕ ਦੀ ਹੈ
- ਲੀਰਾਂ ਦੀ ਗੁੱਡੀ
- ਇਸ ਚੋਂਕ ਤੋਂ ਸ਼ਹਿਰ ਦਿਸਦਾ ਹੈ
- ਟੈਰੋਰਿਸਟ ਦੀ ਪ੍ਰੇਮਿਕਾ
- ਮੈ ਭਗਤ ਸਿੰਘ
- ਰੌਂਗ ਨੰਬਰ
- ਤਾਂ ਕੇ ਸਨਦ ਰਹੇ
- ਘਰ ਘਰ
- ਮਿੱਟੀ ਦਾ ਬਾਵਾ
- ਤੁਹਾਨੂੰ ਕੇਹੜਾ ਰੰਗ ਪਸੰਦ ਹੈ
- ਲੱਲੂ ਰਾਜ ਕੁਮਾਰ ਤੇ ਤਿੰਨ ਰੰਗੀ ਪਰੀ
- ਸਿਰਜਨਾ
ਫਿਲਮੀ ਦੁਨੀਆਂ
[ਸੋਧੋ]ਪਾਲੀ ਭੁਪਿੰਦਰ ਥੀਏਟਰ ਦੇ ਨਾਲ-ਨਾਲ ਫਿਲਮੀ ਦੁਨੀਆ ਵਿੱਚ ਵੀ ਸਰਗਰਮ ਰਹਿੰਦਾ ਹੈ। ਬਤੌਰ ਲੇਖਕ ਅਤੇ ਨਿਦੇਸ਼ਕ ਪਾਲੀ ਭੁਪਿੰਦਰ ਨੇ ਸਟੂਪੈਡ ਸੈਵਨ ਫਿਲਮ ਨਾਲ ਪਾਲੀਵੁੱਡ ਵਿੱਚ ਐਂਟਰੀ ਮਾਰੀ।
ਸਨਮਾਨ
[ਸੋਧੋ]- ਪੰਜਾਬੀ ਨਾਟਕ ਅਤੇ ਰੰਗਮੰਚ ਪ੍ਰਤੀ ਉਸਦੇ ਯੋਗਦਾਨ ਲਈ ਪਾਲੀ ਭੁਪਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ 1990 ਲਈ 'ਆਈ. ਸੀ. ਨੰਦਾ ਅਵਾਰਡ' ਦਿੱਤਾ ਗਿਆ।
- ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਪੁਰਸਕਾਰ' ਦਿੱਤਾ ਗਿਆ।
- ਸੰਸਥਾ ਪੀਪਲਜ਼ ਫੋਰਮ ਬਰਗਾੜੀ ਵਲੋਂ ਨੋਰਾ ਰਿਚਰਡਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ
[ਸੋਧੋ]Text is available under the CC BY-SA 4.0 license; additional terms may apply.
Images, videos and audio are available under their respective licenses.