ਦਵੀ ਸਿੱਧੂ
ਦਵੀ ਸਿੱਧੂ | |
---|---|
ਜਨਮ | ਦਵਿੰਦਰ ਕੌਰ ਸਿੱਧੂ 2 ਫਰਵਰੀ 1988 ਸ਼੍ਰੀ ਮੁਕਤਸਰ |
ਕਿੱਤਾ | ਕਵਿਤਰੀ |
ਰਾਸ਼ਟਰੀਅਤਾ | ਭਾਰਤੀ |
ਕਾਲ | 2015 ਤੋਂ ਹੁਣ |
ਸ਼ੈਲੀ | ਕਵਿਤਾ |
ਪ੍ਰਮੁੱਖ ਕੰਮ | ਮਾਂ ਕਹਿੰਦੀ |
ਜੀਵਨ ਸਾਥੀ | ਅੰਮ੍ਰਿਤਪਾਲ ਸਿੰਘ ਸਿੱਧੂ |
ਬੱਚੇ | 1 (ਬੇਟਾ) |
ਦਵੀ ਸਿੱਧੂ (ਜਨਮ 2 ਫਰਵਰੀ 1988) ਪੰਜਾਬ ਦੀ ਪ੍ਰਸਿੱਧ ਕਵਿਤਰੀ ਹੈ। ਉਹ ਸ਼ਬਦਾ ਦੇ ਨਾਲ ਨਾਲ ਕਵਿਤਾ ਬੋਲਦੀ ਵੀ ਬਾਕਮਾਲ ਹੈ। ਉਹ ਛੋਟੀਆਂ ਛੋਟੀਆਂ ਕਵਿਤਾਵਾਂ ਵਿਚ ਵੱਡੀਆਂ ਗੱਲਾਂ ਕਹਿੰਦੀ ਹੈ।
ਮੁਢਲਾ ਜੀਵਨ
[ਸੋਧੋ]ਦਵੀ ਸਿੱਧੂ ਦਾ ਜਨਮ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੀ ਤਹਿਸੀਲ ਨਾਭਾ ਵਿਚ ਪੈਂਦੇ ਪਿੰਡ ਛੀਂਟਾ ਵਾਲਾ ਵਿਖੇ ਪਿਤਾ ਸ੍ਰ ਸੰਤੋਖ ਸਿੰਘ ਸੰਧੂ ਜੋ ਕਿਤੇ ਵਜੋਂ ਕਿਸਾਨ ਸਨ ਤੇ ਮਾਤਾ ਕੁਲਵਿੰਦਰ ਕੌਰ ਘਰੇਲੂ ਗ੍ਰਹਿਣੀ ਦੇ ਘਰ ਹੋਇਆ। ਦਵੀ ਸਿੱਧੂ ਨੂੰ ਉਸਦੇ ਮਾਮਾ ਕਰਨੈਲ ਸਿੰਘ ਗੋਦ ਲੈ ਲਿਆ। ਉਸ ਦੀ ਪ੍ਰਵਰਿਸ਼ ਮੁੰਡਿਆਂ ਵਾਂਗੂੰ ਹੋਈ। ਦਵੀ ਸਿੱਧੂ ਦਾ ਵਿਆਹ ਅਮ੍ਰਿਤਪਾਲ ਸਿੰਘ ਸਿੱਧੂ ਨਾਲ ਹੋਇਆ ਹੈ। ਜੋ ਭਾਰਤੀ ਰੇਲਵੇ ਵਿਚ ਡਿਪਟੀ ਸੀ. ਟੀ. ਆਈ. ਦੇ ਅਹੁਦੇ ਤੇ ਬਿਰਾਜਮਾਨ ਹਨ। ਇਹਨਾਂ ਦੇ ਘਰ ਦੋ ਪੱਤਰਾਂ ਨੇ ਜਨਮ ਲਿਆ।[1]
ਸਿੱਖਿਆ
[ਸੋਧੋ]ਦਵੀ ਨੇ ਪਿੰਡ ਛੀਟਾਂ ਵਾਲਾ ਦੇ ਸਕੂਲ ਐਵਰੈਸਟ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਮਰਗੜ ਮਾਲੇਰਕੋਟਲਾ ਤੋਂ ਗ੍ਰੈਜੂਏਸ਼ਨ ਕੀਤੀ। ਲਿਖਣ ਦਾ ਮਾਹੌਲ ਸੁਰੂ ਤੋਂ ਘਰ ਵਿਚ ਸੀ।
ਸਾਹਿਤਕ ਜੀਵਨ
[ਸੋਧੋ]ਦਵੀ ਦੇ ਸਾਹਿਤਕ ਜੀਵਨ ਤੇ ਵਿਦਵਾਨ ਨਾਨਾ ਜੀ ਦਾ ਪ੍ਰਭਾਵ ਪਿਆ। ਨਾਨਕੇ ਘਰ ਪੁਰਾਤਨ ਪੰਜਾਬੀ ਦੀਆਂ ਕਿਤਾਬਾਂ ਤੇ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ। ਨੌਵੀਂ ਜਮਾਤ ਵਿਚ ਦਵੀ ਨੂੰ ਗ਼ਜ਼ਲ ਲਿਖਣ ਦਾ ਸ਼ੌਕ ਪਿਆ। ਦਵੀ ਸਿੰਧੂ ਸਕੂਲ ਦੇ ਸਭਿਆਚਾਰਕ ਪ੍ਰੋਗ੍ਰਾਮਾਂ ਵਿਚ ਹਿੱਸਾ ਲੈਣ ਲੱਗੀ। ਸਕੂਲੀ ਸਮੇਂ ਪੰਜਾਬੀ ਦੇ ਅਧਿਆਪਕ ਸ੍ਰ ਜਸਵਿੰਦਰ ਸਿੰਘ ਵਿਰਕ ਨੇ ਉਨ੍ਹਾਂ ਦੀ ਬਹੁਤ ਹਿੰਮਤ ਹੌਸਲਾ ਅਫ਼ਜਾਈ ਵਧਾਈ। ਦਵੀ ਸਿੱਧੂ ਉੱਘੇ ਸਾਹਿਤਕਾਰ ਦਰਸ਼ਨ ਬੁੱਟਰ ਅਤੇ ਕੁਲਦੀਪ ਸਿੰਘ ਬੰਗੀ ਨੂੰ ਆਪਣਾ ਸਾਹਿਤਕ ਗੁਰੂ ਮੰਨਦੀ ਹੈ।
ਕਵਿਤਾਵਾਂ
[ਸੋਧੋ]ਕਹਿੰਦੀ ਹੈ ਰੋਇਆ ਨਾ ਕਰ
ਐਵੇਂ ਐਰੇ ਗੈਰੇ ਦੇ ਮੋਢੇ ਉੱਤੇ ਸਿਰ ਧਰ ਕੇ
ਮਹਿਸੂਸ ਵੀ ਕਰਿਆ ਕਰ
ਕਿ ਉਸ ਇੱਕ ਮੋਢੇ ਬਦਲੇ ਲੈ ਲੈਂਦੇ ਨੇ,
ਗਲਵੱਕੜੀ ਵਿੱਚ ਤੈਨੂੰ ਦੋ ਬੇਗਾਨੇ ਹੱਥ...।
ਬਾਪੂ ਦੀ ਉਂਗਲ ਤੇ ਵੱਜੀ ਦਾਤਰੀ
ਫੋਨ ਪਤਾ ਕਰ ਲੈਨੀ ਆਂ।
ਕਿਹੜੀ ਉਂਗਲ ਤੇ ਸੱਟ ਵੱਜੀ
ਬਾਪੂ ਅੱਗੋਂ ਸਹਿਜ ਮਤੇ ਪਤਾ ਕੀ ਕਹਿੰਦਾ?
ਜਿਹੜੀ ਉਂਗਲ ਨੂੰ ਫੜ੍ਹ ਕੇ ਤੂੰ,
ਤੁਰਨਾ ਸਿਖਿਆ ਸੀ ਪੁੱਤ।
ਤੇ ਅੱਗੋਂ ਮੈਨੂੰ ਕੋਈ ਗੱਲ ਨਹੀਂ ਆਈ।
ਸਨਮਾਨ
[ਸੋਧੋ]ਜਗਮੇਲ ਸਿੰਘ ਜਠੌਲ ਦੇ ਉੱਦਮ ਕਰਕੇ ਦਵੀ ਨੂੰ 16 ਮਾਰਚ 2018 ਨੂੰ ਸਰਦਾਰ ਕੇਹਰ ਸਿੰਘ ਫਾਊਂਡੇਸ਼ਨ (ਯੂਐਸਏ) ਵੱਲੋਂ ਸਨਮਾਨ ਕੀਤਾ ਗਿਆ
ਸਾਹਿਤਕ ਰਚਨਾਵਾਂ
[ਸੋਧੋ]- ਮਾਂ ਕਹਿੰਦੀ
- ਚਲੋਚਾਲ
ਹਵਾਲੇ
[ਸੋਧੋ]- ↑ ਮੰਗਤ ਗਰਗ ਫ਼ਿਲਮ ਜਰਨਲਿਸਟ
ਪੰਜਾਬੀ ਲੇਖਕ | |
---|---|
ਨਾਵਲਕਾਰ | |
ਕਵੀ | • ਅੱਲ੍ਹਾ ਯਾਰ ਖ਼ਾਂ ਜੋਗੀ • ਅਮਿਤੋਜ • ਸਵਿਤੋਜ • ਸ਼ਮੀਲ • ਅਵਤਾਰ ਸਿੰਘ ਪਾਸ਼ • ਸੰਤ ਰਾਮ ਉਦਾਸੀ • ਸ਼ਿਵ ਕੁਮਾਰ ਬਟਾਲਵੀ • ਸੁਰਜੀਤ ਪਾਤਰ • ਡਾ. ਸੁਖਪਾਲ ਸੰਘੇੜਾ • ਹਰਭਜਨ ਸਿੰਘ (ਕਵੀ) • ਹਰਭਜਨ ਹਲਵਾਰਵੀ •ਗ਼ੁਲਾਮ ਫ਼ਰੀਦ • ਗਿਆਨੀ ਗੁਰਮੁਖ ਸਿੰਘ ਮੁਸਾਫਿਰ • ਗੁਰਚਰਨ ਰਾਮਪੁਰੀ • ਚਮਨ ਲਾਲ ਚਮਨ • ਜਸਵੰਤ ਜ਼ਫ਼ਰ • ਜਸਵੰਤ ਦੀਦ • ਜੱਲ੍ਹਣ ਜੱਟ • ਜਗਤਾਰ • ਤਾਰਾ ਸਿੰਘ • ਨੰਦ ਲਾਲ ਨੂਰਪੁਰੀ • ਪਰਮਿੰਦਰ ਸੋਢੀ • ਪ੍ਰੋ. ਮੋਹਨ ਸਿੰਘ • ਬਾਵਾ ਬਲਵੰਤ • ਬਿਸਮਿਲ ਫ਼ਰੀਦਕੋਟੀ • ਭਾਈ ਵੀਰ ਸਿੰਘ • ਲਾਲ ਸਿੰਘ ਦਿਲ • ਪੂਰਨ ਸਿੰਘ •ਬਲਬੀਰ ਆਤਿਸ਼ • ਸੋਹਣ ਸਿੰਘ ਸੀਤਲ • ਸ਼ਮਸ਼ੇਰ ਸਿੰਘ ਸੰਧੂ • ਸੁਰਜੀਤ ਗੱਗ • ਕਸ਼ਮੀਰਾ ਸਿੰਘ ਚਮਨ • ਮੋਹਣ ਸਿੰਘ ਔਜਲਾ ;ਧਨੀਰਾਮ ਚਾਤ੍ਰਿਕ •ਚਰਨ ਸਿੰਘ ਸ਼ਹੀਦ • ਜਨਮੇਜਾ ਸਿੰਘ ਜੌਹਲ •ਗੁਰਦੇਵ ਨਿਰਧਨ•ਭਾਈ ਵੀਰ ਸਿੰਘ |
ਔਰਤ ਲੇਖਕ | |
ਸੂਫੀ ਲੇਖਕ | |
ਕਹਾਣੀਕਾਰ | |
ਗ਼ਜ਼ਲਗੋ | |
ਕਿੱਸਾਕਾਰ | |
ਵਾਰਾਂ ਅਤੇ ਜੰਗਨਾਮੇ | • ਸ਼ਾਹ ਮੁਹੰਮਦ • ਖ਼ਜਾਨ ਸਿੰਘ •ਪੀਰ ਮੁਹੰਮਦ• |
ਨਾਟਕਕਾਰ | |
ਡਾਕਟਰ ਲੇਖਕ | |
ਇਤਹਾਸਕਾਰ ਅਤੇ ਹੋਰ | |
ਹਾਸਰਸ ਲੇਖਕ | |
ਵਾਰਤਕ ਲੇਖਕ | |
ਅਨੁਵਾਦਿਕ | • ਅੱਛਰੂ ਸਿੰਘ• |
ਲੇਖਕ | |
ਆਲੋਚਕ | |
ਵਿਦੇਸ਼ੀ ਲੇਖਕ | |
ਨਿਬੰਧ ਲੇਖਕ | |
ਉਰਦੂ ਲੇਖਕ |
Text is available under the CC BY-SA 4.0 license; additional terms may apply.
Images, videos and audio are available under their respective licenses.