For faster navigation, this Iframe is preloading the Wikiwand page for ਯੂਨਾਨੀ ਮਿਥਿਹਾਸ.

ਯੂਨਾਨੀ ਮਿਥਿਹਾਸ

ਯੂਨਾਨੀ ਤ੍ਰਿਏਕ ਅਤੇ ਧਰਤੀ ਦੇ ਤਿੰਨ ਰਾਜਾਂ ਦੀ ਵੰਡ: ਜ਼ੀਅਸ ਗੌਡ (ਸਵਰਗ), ਪੋਸੀਡਨ (ਸਮੁੰਦਰ ਅਤੇ ਸਾਗਰ) ਅਤੇ ਹੇਡਸ (ਅੰਡਰਵਰਲਡ). ਥੀਓਸ (ਛੋਟੇ ਦੇਵਤੇ) ਇਸ ਤ੍ਰਿਏਕ ਦੇ ਬੱਚੇ ਹਨ.
 ਜ਼ਿਊਸ ਦਾ ਬਸਟ - ਓਟ੍ਰਿਕੋਲੀ, ਇਟਲੀ (ਹੁਣ ਸਾਲਾ ਰੋਟੋਂਡਾ, Museo Pio-Clementino, ਵੈਟੀਕਨ).

ਯੂਨਾਨੀ ਮਿਥਿਹਾਸ, ਮਿਥਾਂ ਅਤੇ ਸਿਖਿਆਵਾਂ ਦਾ ਸਮੂਹ ਹੈ ਜੋ ਪ੍ਰਾਚੀਨ ਯੂਨਾਨੀਆਂ, ਉਨ੍ਹਾਂ ਦੇ ਦੇਵਤਿਆਂ ਅਤੇ ਨਾਇਕਾਂ, ਸੰਸਾਰ ਦੀ ਪ੍ਰਕਿਰਤੀ, ਅਤੇ ਉਨ੍ਹਾਂ ਦੇ ਆਪਣੇ ਕਲਟ ਅਤੇ ਰੀਤੀ ਰਿਵਾਜਾਂ ਦੇ ਮੂਲ ਅਤੇ ਮਹੱਤਤਾ ਸੰਬੰਧੀ ਦੱਸਦਾ ਹੈ। ਇਹ ਪ੍ਰਾਚੀਨ ਯੂਨਾਨ ਵਿੱਚ ਧਰਮ ਦਾ ਇੱਕ ਹਿੱਸਾ ਸੀ। ਆਧੁਨਿਕ ਵਿਦਵਾਨ ਪ੍ਰਾਚੀਨ ਯੂਨਾਨ ਦੇ ਧਾਰਮਿਕ ਅਤੇ ਰਾਜਨੀਤਕ ਸੰਸਥਾਨਾਂ ਅਤੇ ਇਸ ਦੀ ਸਭਿਅਤਾ ਦੇ ਉੱਤੇ ਰੌਸ਼ਨੀ ਪਾਉਣ ਲਈ ਅਤੇ ਇਸ ਮਿਥ ਸਿਰਜਣਾ ਦੀ ਪ੍ਰਕਿਰਤੀ ਨੂੰ ਸਮਝਣ ਲਈ ਮਿਥਿਹਾਸ ਦੇ ਹਵਾਲੇ ਵਰਤਦੇ ਹਨ ਅਤੇ ਇਸਦਾ ਅਧਿਅਨ ਕਰਦੇ ਹਨ।  [1]

ਯੂਨਾਨੀ ਮਿਥਿਹਾਸ ਨੇ ਪੱਛਮੀ ਸਭਿਅਤਾ ਦੇ ਸਭਿਆਚਾਰ, ਕਲਾ ਅਤੇ ਸਾਹਿਤ ਤੇ ਬਹੁਤ ਪ੍ਰਭਾਵ ਪਾਇਆ ਹੈ ਅਤੇ ਪੱਛਮੀ ਵਿਰਾਸਤ ਅਤੇ ਭਾਸ਼ਾ ਦਾ ਹਿੱਸਾ ਰਿਹਾ ਹੈ। ਕਵੀ ਅਤੇ ਕਲਾਕਾਰਾਂ ਨੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਯੂਨਾਨੀ ਮਿਥਿਹਾਸ ਤੋਂ ਪ੍ਰੇਰਨਾ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਦੇ ਥੀਮਾਂ ਵਿਚ ਸਮਕਾਲੀ ਮਹੱਤਤਾ ਅਤੇ ਪ੍ਰਸੰਗਿਕਤਾ ਦੀ ਖੋਜ ਕੀਤੀ ਹੈ। [2]

ਅਖ਼ੀਲੀਅਸ ਅਤੇ ਪੇਂਥੇਸਿਲੇਈਆ। ਕ੍ਰਿਤ: ਐਕਸਕਿਆਸ, ਅੰਦਾਜ਼ਨ. 540 ਈਪੂ।, ਬ੍ਰਿਟਿਸ਼ ਮਿਊਜ਼ੀਅਮ

ਸਰੋਤ

[ਸੋਧੋ]

ਅੱਜ-ਕੱਲ੍ਹ ਯੂਨਾਨੀ ਮਿਥਿਹਾਸ ਨੂੰ ਮੁੱਖ ਤੌਰ ਤੇ ਯੂਨਾਨੀ ਸਾਹਿਤ ਅਤੇ ਜ਼ੀਓਮੈਟਰੀਕਲ ਸਮੇਂ ਤੋਂ 900-800 ਈਸਾ ਪੂਰਵ ਤੋਂ ਅੱਗੇ ਦ੍ਰਿਸ਼ ਮੀਡੀਆ ਤੇ ਪੇਸ਼ਕਾਰੀਆਂ ਤੋਂ ਜਾਣਿਆ ਜਾਂਦਾ ਹੈ।[3] ਵਾਸਤਵ ਵਿੱਚ, ਸਾਹਿਤਕ ਅਤੇ ਪੁਰਾਤੱਤਵ ਸਰੋਤ ਇੱਕ ਦੂਜੇ ਨਾਲ ਜਦੋਂ ਜੁੜਦੇ ਹਨ, ਕਈ ਵਾਰੀ ਆਪਸੀ ਸਹਿਯੋਗੀ ਹੁੰਦੇ ਹਨ ਅਤੇ ਕਦੇ-ਕਦੇ ਇੱਕ ਦੂਜੇ ਨੂੰ ਰੱਦ ਕਰਦੇ ਹਨ; ਹਾਲਾਂਕਿ, ਬਹੁਤ ਸਾਰੇ ਮਾਮਲਿਆਂ ਵਿੱਚ, ਸੂਚਨਾ ਸਮਗਰੀ ਦੇ ਇਸ ਸੰਗ੍ਰਹਿ ਦੀ ਮੌਜੂਦਗੀ ਇੱਕ ਮਜ਼ਬੂਤ ਸੰਕੇਤ ਹੈ ਕਿ ਯੂਨਾਨੀ ਮਿਥਿਹਾਸ ਦੇ ਬਹੁਤ ਸਾਰੇ ਤੱਤਾਂ ਦੀਆਂ ਮਜ਼ਬੂਤ ਤੱਥ-ਮੂਲਕ ਅਤੇ ਇਤਿਹਾਸਕ ਜੜ੍ਹਾਂ ਹਨ। [4]

ਸਾਹਿਤਕ ਸਰੋਤ

[ਸੋਧੋ]

ਯੂਨਾਨੀ ਸਾਹਿਤ ਦੀ ਤਕਰੀਬਨ ਹਰ ਵਿਧਾ ਵਿਚ ਮਿਥਕ ਬਿਰਤਾਂਤ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਯੂਨਾਨੀ ਸਾਹਿਤ ਵਿਚ ਪੁਰਾਤਨਤਾ ਦੇ ਅੰਸ਼ ਅੱਜ ਵੀ ਅਸਿੱਧੇ ਰੂਪ ਵਿਚ ਨਿਵੇਕਲਿਆਂ ਸਾਹਿਤ ਵਿਧਾਵਾਂ ਵਿਚ ਵੇਖਣ ਨੂੰ ਮਿਲਦੇ ਹਨ। ਆਮ ਮਿਥਹਾਸ ਦਾ ਮੁਢਲਾ ਗਿਆਨ ਦੇਣ ਵਾਲੀ ਪੁਸਤਕ ਸੂਡੋ-ਅਪੌਲੋਡੋਰਸ ਦੀ ਲਾਇਬ੍ਰੇਰੀ ਸੀ। ਇਹ ਰਚਨਾ ਵਿੱਚ ਕਵੀਆਂ ਦੀਆਂ ਵਿਰੋਧੀ ਕਥਾਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪ੍ਰੰਪਰਾਗਤ ਯੂਨਾਨੀ ਮਿਥਿਹਾਸ ਅਤੇ ਬਹਾਦਰੀ ਦੀਆਂ ਦੰਦ-ਕਥਾਵਾਂ ਦਾ ਸੰਖੇਪ ਸਾਰ ਦਿੱਤਾ ਗਿਆ ਹੈ। [5] ਐਥਿਨਜ਼ ਦਾ ਅਪੌਲੋਡੌਰਸ 180-125 ਈਪੂ ਦੇ ਵਿੱਚ ਜੀਵਿਆ ਅਤੇ ਉਸਨੇ ਇਨ੍ਹਾਂ ਬਹੁਤ ਸਾਰੇ ਵਿਸ਼ਿਆਂ 'ਤੇ ਲਿਖਿਆ ਹੈ। ਉਸ ਦੀਆਂ ਲਿਖਤਾਂ ਨੇ ਸੰਗ੍ਰਹਿ ਦਾ ਆਧਾਰ ਬਣਾਇਆ ਹੋ ਸਕਦਾ ਹੈ; ਹਾਲਾਂਕਿ "ਲਾਇਬ੍ਰੇਰੀ" ਉਸ ਘਟਨਾ ਦੀ ਚਰਚਾ ਕਰਦੀ ਹੈ ਜੋ ਉਸ ਦੀ ਮੌਤ ਤੋਂ ਬਹੁਤ ਲੰਮੇ ਸਮੇਂ ਬਾਅਦ ਹੋਈ, ਇਸ ਲਈ ਇਹ ਨਾਂ ਸੂਡੋ-ਅਪੌਲੋਡੋਰਸ ਪਿਆ। 

Prometheus (1868 by Gustave Moreau). The myth of Prometheus first was attested by Hesiod and then constituted the basis for a tragic trilogy of plays, possibly by Aeschylus, consisting of Prometheus Bound, Prometheus Unbound, and Prometheus Pyrphoros.

ਸ਼ੁਰੂਆਤੀ ਸਾਹਿਤਕ ਸੋਮਿਆਂ ਵਿਚ ਹੋਮਰ ਦੀਆਂ ਦੋ ਮਹਾਂਕਾਵਿ, ਇਲੀਅਡ ਅਤੇ ਓਡੀਸੀ ਹਨ। ਹੋਰ ਕਵੀਆਂ ਨੇ "ਮਹਾਂਕਾਵਿ ਚੱਕਰ" ਨੂੰ ਪੂਰਾ ਕੀਤਾ, ਪਰੰਤੂ ਇਹ ਬਾਅਦ ਵਾਲੀਆਂ ਅਤੇ ਛੋਟੀਆਂ ਕਵਿਤਾਵਾਂ ਲਗਭਗ ਪੂਰੀ ਤਰ੍ਹਾਂ ਗੁੰਮ ਹੋ ਗਈਆਂ ਹਨ। ਆਪਣੇ ਰਵਾਇਤੀ ਨਾਮ ਦੇ ਬਾਵਜੂਦ, "ਹੋਮਰਿਕ ਭਜਨਾਂ" ਦਾ ਹੋਮਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਹ ਅਖੌਤੀ ਪ੍ਰਗੀਤ-ਕਾਲ ਦੇ ਪਹਿਲੇ ਭਾਗ ਵਿੱਚੋਂ ਸਮੂਹ-ਗਾਣ ਹਨ। [6] ਹੋਮਰ ਨਾਲ ਇਕ ਸੰਭਵ ਸਮਕਾਲੀ, ਹੇਸਿਓਡ ਆਪਣੀ ਰਚਨਾ ਥੀਓਗੋਨੀ (ਦੇਵਤਿਆਂ ਦਾ ਮੁਢ) ਵਿੱਚ ਸਭ ਤੋਂ ਪੁਰਾਣੀਆਂ ਯੂਨਾਨੀ ਮਿਥਾਂ ਦੇ ਪੂਰੇ ਵੇਰਵੇ ਪੇਸ਼ ਕਰਦਾ ਹੈ, ਜੋ ਸੰਸਾਰ ਦੀ ਸਿਰਜਣਾ; ਦੇਵਤਿਆਂ, ਟਾਇਟਨਾਂ ਅਤੇ ਦਿਓਤਿਆਂ ਦੀ ਉਤਪਤੀ ਨਾਲ ਸੰਬੰਧਿਤ ਹਨ; ਇਸ ਦੇ ਇਲਾਵਾ ਵਿਸਥਾਰ ਪੂਰਵ ਬੰਸਾਵਲੀਆਂ, ਲੋਕ-ਕਥਾਵਾਂ, ਅਤੇ ਕਾਰਨ ਸਮਝਾਊ ਮਿਥਾਂ ਹਨ। ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ।  ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ। ਕਵੀ ਇਕ ਖ਼ਤਰਨਾਕ ਦੁਨੀਆਂ ਵਿਚ ਜਿਸ ਨੂੰ ਦੇਵਤਿਆਂ ਨੇ ਹੋਰ ਵੀ ਖ਼ਤਰਨਾਕ ਬਣਾ ਰੱਖਿਆ ਹੈ, ਸਫ਼ਲ ਹੋਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸਿਖਿਆ ਦਿੰਦਾ ਹੈ।

The Roman poet Virgil, here depicted in the fifth-century manuscript, the Vergilius Romanus, preserved details of Greek mythology in many of his writings.
Phaedra with an attendant, probably her nurse, a fresco from Pompeii, 60-20 BC
Amor Vincit Omnia (Love Conquers All), a depiction of the god of love, Eros. By Michelangelo Merisi da Caravaggio, circa 1601–1602.

ਹਵਾਲੇ

[ਸੋਧੋ]
  1. "Volume: Hellas, Article: Greek Mythology". Encyclopaedia The Helios. 1952. 
  2. J.M. Foley, Homer's Traditional Art, 43
  3. F. Graf, Greek Mythology, 200
  4. Anthony Alms. 2007. Theology, Trauerspiel, and the Conceptual Foundations of Early German Opera. City University of New York. 413 pages.
  5. R. Hard, The Routledge Handbook of Greek Mythology, 1
  6. Miles, Classical Mythology in English Literature, 7
{{bottomLinkPreText}} {{bottomLinkText}}
ਯੂਨਾਨੀ ਮਿਥਿਹਾਸ
Listen to this article

This browser is not supported by Wikiwand :(
Wikiwand requires a browser with modern capabilities in order to provide you with the best reading experience.
Please download and use one of the following browsers:

This article was just edited, click to reload
This article has been deleted on Wikipedia (Why?)

Back to homepage

Please click Add in the dialog above
Please click Allow in the top-left corner,
then click Install Now in the dialog
Please click Open in the download dialog,
then click Install
Please click the "Downloads" icon in the Safari toolbar, open the first download in the list,
then click Install
{{::$root.activation.text}}

Install Wikiwand

Install on Chrome Install on Firefox
Don't forget to rate us

Tell your friends about Wikiwand!

Gmail Facebook Twitter Link

Enjoying Wikiwand?

Tell your friends and spread the love:
Share on Gmail Share on Facebook Share on Twitter Share on Buffer

Our magic isn't perfect

You can help our automatic cover photo selection by reporting an unsuitable photo.

This photo is visually disturbing This photo is not a good choice

Thank you for helping!


Your input will affect cover photo selection, along with input from other users.

X

Get ready for Wikiwand 2.0 🎉! the new version arrives on September 1st! Don't want to wait?