ਮੋਲਦੋਵਾ
Republic of Moldova Republica Moldova | |||||
---|---|---|---|---|---|
| |||||
ਐਨਥਮ: Limba Noastră ਸਾਡੀ ਭਾਸ਼ਾ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਚਿਸਿਨਾਊ | ||||
ਅਧਿਕਾਰਤ ਭਾਸ਼ਾਵਾਂ | ਮੋਲਦਾਵੀ[1]1 | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਗਗੌਜ਼, ਰੂਸੀ ਅਤੇ ਯੂਕਰੇਨੀ | ||||
ਨਸਲੀ ਸਮੂਹ (2004) | 69.6% ਮੋਲਦਾਵੀ2 11.2% ਯੂਕਰੇਨੀ 9.4% ਰੂਸੀ 3.8% ਗਗੌਜ਼ 2.0% ਬੁਲਗਾਰੀ 1.9% ਰੋਮਾਨੀ2 1.5% ਹੋਰ ਅਤੇ ਅਨਿਸ਼ਚਿਤ [1] (ਟ੍ਰਾਂਸਨਿਸਟੀਰੀਆ ਸਮੇਤ) | ||||
ਵਸਨੀਕੀ ਨਾਮ | ਮੋਲਦਾਵੀ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਨਿਕੋਲਾਈ ਟਿਮੋਫ਼ਤੀ | ||||
• ਪ੍ਰਧਾਨ ਮੰਤਰੀ | ਵਲਾਦ ਫ਼ਿਲਾਤ | ||||
• ਸੰਸਦ ਮੁਖੀ | ਮਾਰਿਆਨ ਲੁਪੂ | ||||
ਵਿਧਾਨਪਾਲਿਕਾ | ਸੰਸਦ | ||||
ਚੱਕਬੰਦੀ | |||||
• ਆਜ਼ਾਦੀ ਘੋਸ਼ਣਾ | 23 ਜੂਨ 1990 | ||||
• ਆਜ਼ਾਦੀ ਘੋਸ਼ਣਾ(ਸੋਵੀਅਤ ਸੰਘ ਤੋਂ) | 27 ਅਗਸਤ 19913 | ||||
• ਮੋਲਦੋਵਾ ਦੇ ਸੰਵਿਧਾਨ ਦਾ ਅਪਣਾਇਆ ਜਾਣਾ | 29 ਜੁਲਾਈ 1994 | ||||
ਖੇਤਰ | |||||
• ਕੁੱਲ | 33,846 km2 (13,068 sq mi) (138ਵਾਂ) | ||||
• ਜਲ (%) | 1.4 | ||||
ਆਬਾਦੀ | |||||
• 2012 ਅਨੁਮਾਨ | 3,559,500[2] (129ਵਾਂ3) | ||||
• 2004 ਜਨਗਣਨਾ | 3,383,332[3] (excluding Transnistria) 3,938,679[4] (including Transnistria) | ||||
• ਘਣਤਾ | 121.9/km2 (315.7/sq mi) (93ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $11.998 ਅਰਬ[5] | ||||
• ਪ੍ਰਤੀ ਵਿਅਕਤੀ | $3,373[5] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $7.003 ਅਰਬ[5] | ||||
• ਪ੍ਰਤੀ ਵਿਅਕਤੀ | $1,968[5] | ||||
ਗਿਨੀ (2011) | 38.0 ਮੱਧਮ | ||||
ਐੱਚਡੀਆਈ (2011) | 0.649[6] Error: Invalid HDI value · 111ਵਾਂ | ||||
ਮੁਦਰਾ | ਮੋਲਦਾਵੀ ਲਿਊ (MDL) | ||||
ਸਮਾਂ ਖੇਤਰ | UTC+2 (EET) | ||||
• ਗਰਮੀਆਂ (DST) | UTC+3 (EEST) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 373 | ||||
ਆਈਐਸਓ 3166 ਕੋਡ | MD | ||||
ਇੰਟਰਨੈੱਟ ਟੀਐਲਡੀ | .md | ||||
|
ਮੋਲਦੋਵਾ(ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ) ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ 1991 ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ "ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ" ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਅਜ਼ਾਦੀ ਘੋਸ਼ਿਤ ਕੀਤੀ ਸੀ। 29 ਜੁਲਾਈ, 1994 ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ 'ਤੇ ਹੈ, ਦਾ ਵਾਸਤਵਿਕ ਕਬਜਾ 1990 ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।
ਇਹ ਦੇਸ਼ ਇੱਕ-ਸੰਸਦੀ ਗਣਰਾਜ ਹੈ ਜਿਸ ਵਿੱਚ ਰਾਸ਼ਟਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਸਰਕਾਰ ਦਾ ਮੁਖੀ ਪ੍ਰਧਾਨ-ਮੰਤਰੀ ਹੈ। ਮੋਲਦੋਵਾ ਸੰਯੁਕਤ ਰਾਸ਼ਟਰ, ਯੂਰਪੀ ਕੌਂਸਲ, ਵਿਸ਼ਵ ਵਪਾਰ ਸੰਗਠਨ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਗੁਆਮ, ਅਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ, ਕਾਲਾ ਸਮੁੰਦਰ ਮਾਲੀ ਸਹਿਯੋਗ ਸੰਗਠਨ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਮੈਂਬਰ ਹੈ। ਮੋਲਦੋਵਾ ਹੁਣ ਯੂਰਪੀ ਸੰਘ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਯੂਰਪੀ ਗੁਆਂਢ ਨੀਤੀ (ENP) ਦੇ ਢਾਂਚੇ ਅਨੁਸਾਰ ਆਪਣੀ ਪਹਿਲੀ ਤਿੰਨ-ਸਾਲਾ ਕਾਰਜ-ਯੋਜਨਾ ਲਾਗੂ ਕੀਤੀ ਹੈ।
ਨਾਮ ਉਤਪਤੀ
[ਸੋਧੋ]ਮੋਲਦੋਵਾ ਨਾਮ 'ਮੋਲਦੋਵਾ' ਨਦੀ ਤੋਂ ਲਿਆ ਗਿਆ ਹੈ। ਇਸ ਨਦੀ ਦੀ ਘਾਟੀ ਸੰਨ 1359 ਵਿੱਚ ਮੋਲਦੋਵਾ ਦੀ ਰਾਜਸ਼ਾਹੀ ਦੀ ਸਥਾਪਨਾ ਵੇਲੇ ਇੱਕ ਅਹਿਮ ਸਿਆਸੀ ਕੇਂਦਰ ਸੀ। ਨਦੀ ਦੇ ਨਾਮ ਦਾ ਸਰੋਤ ਸਪੱਸ਼ਟ ਨਹੀਂ ਹੈ। ਡ੍ਰਾਗੋਸ ਨਾਮਕ ਰਾਜਕੁਮਾਰ ਦੇ ਕਿੱਸੇ ਅਨੁਸਾਰ ਉਸਨੇ ਨਦੀ ਦਾ ਨਾਮ ਇੱਕ ਔਰੌਕਸ (ਜੰਗਲੀ ਬਲ਼ਦ ਦੀ ਲੁਪਤ ਜਾਤੀ) ਦੇ ਸ਼ਿਕਾਰ ਮਗਰੋਂ ਰੱਖਿਆ ਸੀ। ਪਿੱਛਾ ਕਰਨ ਕਰ ਕੇ ਉਸ ਦਾ ਹੰਭਿਆ ਹੋਇਆ ਸ਼ਿਕਾਰੀ ਕੁੱਤਾ 'ਮੋਲਦਾ' ਇਸ ਨਦੀ ਵਿੱਚ ਡੁੱਬ ਗਿਆ ਸੀ। ਮਿਤ੍ਰੀ ਕਾਂਤੇਮੀਰ ਅਤੇ ਗ੍ਰਿਗੋਰੀ ਉਰੇਖੇ ਅਨੁਸਾਰ ਕੁੱਤੇ ਦਾ ਨਾਂ ਇਸ ਨਦੀ ਨੂੰ ਦੇ ਦਿੱਤਾ ਗਿਆ ਜੋ ਕਿ ਬਾਅਦ ਵਿੱਚ ਰਾਜਸ਼ਾਹੀ ਦਾ ਨਾਂ ਵੀ ਬਣ ਗਿਆ।
ਭੂਗੋਲ
[ਸੋਧੋ]ਮੋਲਦੋਵਾ ਦਾ ਵਿਸਥਾਰ 45° ਤੋਂ 49° ਉੱਤਰ ਅਤੇ 26° ਤੋਂ 30° ਪੂਰਬ ਤੱਕ ਹੈ। ਇੱਕ ਛੋਟਾ ਹਿੱਸਾ 30° ਦੇ ਪੂਰਬ ਵੱਲ ਪੈਂਦਾ ਹੈ। ਇਸ ਦਾ ਕੁੱਲ ਖੇਤਰਫ਼ਲ 33,851 ਵਰਗ ਕਿ. ਮੀ. ਹੈ।
ਦੇਸ਼ ਦਾ ਸਭ ਤੋਂ ਵੱਡਾ ਹਿੱਸਾ ਦੋ ਨਦੀਆਂ, ਨਿਸਟਰ ਅਤੇ ਪਰੂਤ, ਵਿਚਕਾਰ ਪੈਂਦਾ ਹੈ। ਮੋਲਦੋਵਾ ਦੀ ਪੱਛਮੀ ਸਰਹੱਦ ਪਰੂਤ ਨਦੀ ਬਣਾਉਂਦੀ ਹੈ, ਜਿਹੜੀ ਕਿ ਕਾਲੇ ਸਮੁੰਦਰ ਵਿੱਚ ਮਿਲਣ ਤੋਂ ਪਹਿਲਾਂ ਦਨੂਬ ਨਦੀ ਵਿੱਚ ਸਮਾ ਜਾਂਦੀ ਹੈ। ਮੋਲਦੋਵਾ ਦਾ ਦਨੂਬ ਨਾਲ ਸੰਪਰਕ ਸਿਰਫ਼ 480 ਮੀਟਰ ਦਾ ਹੈ ਅਤੇ ਗਿਉਰਗਿਊਲੈਸਤੀ ਮੋਲਦੋਵਾ ਦੀ ਦਨੂਬ ਉੱਤੇ ਇੱਕ-ਮਾਤਰ ਬੰਦਰਗਾਹ ਹੈ। ਪੂਰਬ ਵਿੱਚ ਨਿਸਟਰ ਮੁੱਖ ਨਦੀ ਹੈ, ਜੋ ਕਿ ਰਾਊਤ, ਬਾਕ, ਇਖੇਲ, ਬੋਤਨਾ ਨਦੀਆਂ ਦਾ ਪਾਣੀ ਲੈਂਦੀ ਹੋਈ ਉੱਤਰ ਤੋਂ ਦੱਖਣ ਵੱਲ ਨੂੰ ਵਹਿੰਦੀ ਹੈ। ਇਆਲਪੂਗ ਨਦੀ ਦਨੂਬ ਦੀ ਖਾੜੀ ਵਿੱਚ ਜਾ ਮਿਲਦੀ ਹੈ ਅਤੇ ਕੋਗਾਲਨਿਕ ਨਦੀ ਕਾਲੇ ਸਮੁੰਦਰ ਦੀ ਖਾੜੀ ਵਿੱਚ ਜਾ ਪੈਂਦੀ ਹੈ।
ਮੋਲਦੋਵਾ ਚਾਰੇ ਪਾਸਿਓਂ ਘਿਰਿਆ ਹੋਇਆ ਦੇਸ਼ ਹੈ ਚਾਹੇ ਇਹ ਕਾਲੇ ਸਮੁੰਦਰ ਦੇ ਬਹੁਤ ਨਜ਼ਦੀਕ ਹੈ। ਜਦਕਿ ਦੇਸ਼ ਦਾ ਬਹੁਤੇਰਾ ਹਿੱਸਾ ਪਹਾੜੀ ਹੈ ਪਰ ਉੱਚਾਈਆਂ ਕਿਤੇ ਵੀ 430 ਮੀਟਰ (1411 ਫੁੱਟ) ਤੋਂ ਵੱਧ ਨਹੀਂ ਹਨ: ਸਿਖਰਲਾ ਸਥਾਨ ਬਾਲਾਨੈਸਤੀ ਹਿੱਲ ਹੈ। ਮੋਲਦੋਵਾ ਦੇ ਪਹਾੜ ਮੋਲਦੋਵੀ ਪਠਾਰ ਦਾ ਹਿੱਸਾ ਹਨ ਜੋ ਕਿ ਭੂ-ਵਿਗਿਆਨਕ ਤੌਰ ਤੇ ਕਰਪਾਥੀਅਨ ਪਹਾੜਾਂ ਤੋਂ ਉਪਜੇ ਹਨ। ਮੋਲਦੋਵਾ ਵਿੱਚ ਇਸ ਪਠਾਰ ਦੇ ਉੱਪ-ਹਿੱਸੇ ਹਨ: ਨਿਸਟਰ ਪਹਾੜ (ਉੱਤਰੀ ਮੋਲਦੋਵੀ ਪਹਾੜ ਅਤੇ ਨਿਸਟਰ ਰਿੱਜ), ਮੋਲਦੋਵੀ ਮੈਦਾਨ (ਮੱਧ ਪ੍ਰੂਤ ਘਾਟੀ ਅਤੇ ਬਾਲਤੀ ਚਰਗਾਹਾਂ) ਅਤੇ ਮੱਧ ਮੋਲਦੋਵੀ ਪਠਾਰ (ਸਿਊਲੁਕ-ਸੋਲੋਨੇ ਪਹਾੜ, ਕੋਰਨੇਸਤੀ ਪਹਾੜ, ਹੇਠਲੇ ਨਿਸਟਰ ਪਹਾੜ, ਹੇਠਲੀ ਪ੍ਰੂਤ ਘਾਟੀ ਅਤੇ ਤਿਘੇਕੀ ਪਹਾੜ)। ਦੇਸ਼ ਦੇ ਦੱਖਣ ਵਿੱਚ ਇੱਕ ਛੋਟਾ ਜਿਹਾ ਪੱਧਰ ਇਲਾਕਾ ਬੁਗੇਆਕ ਮੈਦਾਨ ਹੈ। ਨਿਸਟਰ ਨਦੀ ਤੋਂ ਪੂਰਬ ਵੱਲ ਮੋਲਦੋਵਾ ਦਾ ਇਲਾਕਾ ਪੋਦੋਲੀਅਨ ਪਠਾਰ ਅਤੇ ਯੂਰੇਸ਼ਿਅਨ ਚਰਗਾਹਾਂ ਦੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
ਤਸਵੀਰਾਂ
[ਸੋਧੋ]-
19 ਵੀਂ ਸਦੀ ਤੋਂ ਇਕ ਅਮੀਰ ਮਾਲਡੋਵਾਨ ਆਦਮੀ ਦਾ ਘਰ
-
ਕਲਾਸ ਮਸੇਲੇਨਿਟਸਾ ਤਿਉਹਾਰ, ਟਰਾਸਪੋਲ, ਮਾਲਡੋਵਾ ਵਿਖੇ ਪ੍ਰਦਰਸ਼ਨ ਕਰਦੇ ਹਨ।
-
ਅਸੀਂ ਝੀਲ ਵਿੱਚ ਬਣਾਏ ਸੁੰਦਰ ਸੁਭਾਅ ਦੀ ਪ੍ਰਸ਼ੰਸਾ ਕਰਦੇ ਹਾਂ
-
ਜੰਗਲ ਵਿਚ ਚਰਚ
-
ਮਮੈਲੀਗਾ ਇਕ ਪ੍ਰਸਿੱਧ ਮੋਲਦੋਵਾਨ ਪਕਵਾਨ ਹੈ
-
ਚਾਹ ਪੀਣ ਦਾ ਸੰਕਲਪ, ਟਰਾਂਸਨੀਸਟਰੀਆ ਦੇ ਮਾਨਤਾ ਪ੍ਰਾਪਤ ਗਣਤੰਤਰ ਵਿੱਚ ਸਮਾਲੋਵਰ, ਬੈਗਲਾਂ ਅਤੇ ਚਾਹ ਦਾ ਮਾਸਲਨੀਟਾ ਤਿਉਹਾਰ ਤੇ ਸੈੱਟ
-
ਰੂਸੀ ਰਵਾਇਤੀ ਜੁੱਤੇ ਬਰਛ ਦੀ ਸੱਕ ਜਾਂ ਲਿੰਡੇਨ (ਬਾਸਟ ਜੁੱਤੇ) ਦੇ ਬਣੇ ਹੋਏ, ਅਤੇ ਇੱਕ ਰੂਸੀ ਸਟੋਵ 'ਤੇ ਬੈਗਲਾਂ
-
ਰਵਾਇਤੀ ਤਿਉਹਾਰ "ਗੋਲਡਨ ਪਤਝੜ", ਹਮੇਸ਼ਾਂ ਵਾਂਗ, ਛੁੱਟੀ ਖੇਤੀ ਦੇ ਮੌਸਮ ਦਾ ਤਾਜ ਧਾਰਦੀ ਹੈ।
-
ਪੁਰਾਣੀ ਓਰ੍ਹੇਈ ਨਦੀ
ਦੇਸ਼ ਦੇ ਪ੍ਰਮੁੱਖ ਸ਼ਹਿਰ ਰਾਜਧਾਨੀ ਚਿਸਿਨਾਊ (ਦੇਸ਼ ਦੇ ਮੱਧ ਵਿੱਚ), ਤਿਰਾਸਪੋਲ (ਟ੍ਰਾਂਸਨਿਸਟੀਰਿਆ ਦੇ ਪੂਰਬੀ ਖੇਤਰ ਵਿੱਚ), ਬਾਲਤੀ (ਉੱਤਰ ਵਿੱਚ) ਅਤੇ ਬੈਂਦਰ (ਉੱਤਰ-ਪੂਰਬ ਵਿੱਚ) ਹਨ। ਗਗੌਜ਼ੀਆ ਦਾ ਪ੍ਰਬੰਧਕੀ ਕੇਂਦਰ ਕੋਮਰਾਤ ਹੈ।
ਹਵਾਲੇ
[ਸੋਧੋ]- ↑ http://www.prm.md/const.php?page=8100&lang=eng#8100 Archived 2011-05-24 at the Wayback Machine. THE CONSTITUTION OF THE REPUBLIC OF MOLDOVA, Article 13, The National Language, Use of Other Languages
- ↑ Preliminary number of resident population in the Republic of Moldova as of January 1, 2012 (Press release). National Bureau of Statistics of Moldova. February 8, 2012. Archived from the original on ਜਨਵਰੀ 7, 2019. https://web.archive.org/web/20190107043937/http://www.statistica.md/index.php?l=en. Retrieved February 18, 2012.
- ↑ (ਰੋਮਾਨੀਆਈ) National Bureau of Statistics of Moldova
- ↑ http://www.languages-study.com/demography/pridnestrovie.html 2004 census in Transnistria (ਰੂਸੀ)
- ↑ 5.0 5.1 5.2 5.3 "Moldova". International Monetary Fund. Retrieved 2012-04-19.
- ↑ "Human Development Report 2011" (PDF). United Nations. 2011. Retrieved 20 January 2012.
- ↑ [1] Archived 2011-05-24 at the Wayback Machine., THE CONSTITUTION OF THE REPUBLIC OF MOLDOVA
ਯੂਰਪ ਦੇ ਖ਼ੁਦਮੁਖ਼ਤਿਆਰ ਦੇਸ਼ ਅਤੇ ਮੁਥਾਜ ਰਾਜਖੇਤਰ | |||||||
---|---|---|---|---|---|---|---|
ਖ਼ੁਦਮੁਖ਼ਤਿਆਰ ਦੇਸ਼ | ਫਰਮਾ:Country data ਅਲਬਾਨੀਆ · ਫਰਮਾ:Country data ਅੰਡੋਰਾ · ਫਰਮਾ:Country data ਅਰਮੀਨੀਆ · ਆਸਟਰੀਆ · ਫਰਮਾ:Country data ਅਜ਼ਰਬਾਈਜਾਨ · ਫਰਮਾ:Country data ਬੈਲਾਰੂਸ · ਫਰਮਾ:Country data ਬੈਲਜੀਅਮ · ਫਰਮਾ:Country data ਬੋਸਨੀਆ ਅਤੇ ਹਰਜ਼ੇਗੋਵੀਨਾ · ਫਰਮਾ:Country data ਬੁਲਗਾਰੀਆ · ਫਰਮਾ:Country data ਕ੍ਰੋਏਸ਼ੀਆ · ਫਰਮਾ:Country data ਸਾਈਪ੍ਰਸ · ਫਰਮਾ:Country data ਚੈੱਕ ਗਣਰਾਜ · ਡੈੱਨਮਾਰਕ · ਫਰਮਾ:Country data ਇਸਤੋਨੀਆ · ਫਰਮਾ:Country data ਫ਼ਿਨਲੈਂਡ · ਫ਼ਰਾਂਸ · ਫਰਮਾ:Country data ਜਾਰਜੀਆ · ਜਰਮਨੀ · ਫਰਮਾ:Country data ਯੂਨਾਨ · ਫਰਮਾ:Country data ਹੰਗਰੀ · ਫਰਮਾ:Country data ਆਈਸਲੈਂਡ · ਫਰਮਾ:Country data ਆਇਰਲੈਂਡ · ਇਟਲੀ · ਫਰਮਾ:Country data ਕਜ਼ਾਖ਼ਸਤਾਨ · ਫਰਮਾ:Country data ਲਾਤਵੀਆ · ਫਰਮਾ:Country data ਲੀਖਟਨਸ਼ਟਾਈਨ · ਫਰਮਾ:Country data ਲਿਥੁਆਨੀਆ · ਫਰਮਾ:Country data ਲਕਸਮਬਰਗ · ਫਰਮਾ:Country data ਮਕਦੂਨੀਆ ਗਣਰਾਜ · ਫਰਮਾ:Country data ਮਾਲਟਾ · ਫਰਮਾ:Country data ਮੋਲਦੋਵਾ · ਫਰਮਾ:Country data ਮੋਨਾਕੋ · ਫਰਮਾ:Country data ਮੋਂਟੇਨੇਗਰੋ · ਫਰਮਾ:Country data ਨੀਦਰਲੈਂਡ · ਫਰਮਾ:Country data ਨਾਰਵੇ · ਫਰਮਾ:Country data ਪੋਲੈਂਡ · ਪੁਰਤਗਾਲ · ਫਰਮਾ:Country data ਰੋਮਾਨੀਆ · ਰੂਸ · ਫਰਮਾ:Country data ਸੈਨ ਮਰੀਨੋ · ਫਰਮਾ:Country data ਸਰਬੀਆ · ਫਰਮਾ:Country data ਸਲੋਵਾਕੀਆ · ਫਰਮਾ:Country data ਸਲੋਵੇਨੀਆ · ਫਰਮਾ:Country data ਸਪੇਨ · ਸਵੀਡਨ · ਫਰਮਾ:Country data ਸਵਿਟਜ਼ਰਲੈਂਡ · ਤੁਰਕੀ · ਯੂਕਰੇਨ · ਫਰਮਾ:Country data ਸੰਯੁਕਤ ਬਾਦਸ਼ਾਹੀ · ਫਰਮਾ:Country data ਵੈਟੀਕਨ ਸ਼ਹਿਰ | ||||||
ਸੀਮਤ ਮਾਨਤਾ ਵਾਲੇ ਦੇਸ਼ | ਫਰਮਾ:Country data ਅਬਖ਼ਾਜ਼ੀਆ · ਫਰਮਾ:Country data ਕੋਸੋਵੋ ਗਣਰਾਜ · ਫਰਮਾ:Country data ਨਗਾਰਨੋ-ਕਰਬਾਖ਼ ਗਣਰਾਜ · ਫਰਮਾ:Country data ਉੱਤਰੀ ਸਾਈਪ੍ਰਸ · ਫਰਮਾ:Country data ਦੱਖਣੀ ਓਸੈਟੀਆ · ਫਰਮਾ:Country data ਟਰਾਂਸਨਿਸਤੀਰੀਆ | ||||||
ਮੁਥਾਜ ਦੇਸ਼ ਅਤੇ ਹੋਰ ਰਾਜਖੇਤਰ |
|
Text is available under the CC BY-SA 4.0 license; additional terms may apply.
Images, videos and audio are available under their respective licenses.