ਕੁਲਾਣਾ ਦਾ ਮੇਲਾ
ਕੁੱਲ ਪੈਰੋਕਾਰ | |
---|---|
15000 | |
ਸੰਸਥਾਪਕ | |
ਬਾਬਾ ਜੀਵਾ | |
ਮਹੱਤਵਪੂਰਨ ਆਬਾਦੀ ਵਾਲੇ ਖੇਤਰ | |
ਹਿੰਦੂ | |
ਭਾਸ਼ਾਵਾਂ | |
ਪੰਜਾਬੀ |
ਕੁਲਾਣਾ ਦਾ ਮੇਲਾ ਜੋ ਮਾਂ ਸੀਤਲਾ ਨੂੰ ਸਮਰਪਿਤ ਪੁਰਾਤਨ ਸਾਲਾਨਾ ਮੇਲਾ ਹੈ। ਚੇਤ ਮਹੀਨੇ ਦੇ ਹਨੇਰ ਪੱਖ ਦੀ ਪੰਚਮੀ, ਛੇਵੀਂ ਅਤੇ ਸੱਤਵੀਂ ਨੂੰ ਸਾਲਾਨਾ ਜੋੜ ਮੇਲਾ ਭਰਨ ਲੱਗਾ। ਇਹ ਮੇਲਾ ਰਾਜਸਥਾਨ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਉਤਰਾਂਚਲ ਦੇ ਲੋਕਾਂ ਦੀ ਮਾਨਤਾ ਦਾ ਮੁੱਖ ਕੇਂਦਰ ਹੈ।
ਇਤਿਹਾਸ
[ਸੋਧੋ]400 ਸਾਲ ਪਹਿਲਾਂ ਸੱਤਾਂ ਭੈਣਾਂ ਵਿੱਚੋਂ ਇੱਕ ਮਾਂ ਸੀਤਲਾ ਦੇਵੀ ਦੀ ਕਿਰਪਾ ਨਾਲ ਇਸ ਪਿੰਡ ਦੇ ਇੱਕ ਸਾਧਾਰਨ ਅਨਪੜ੍ਹ ਦਰਵੇਸ਼ ਰੂਹ ਵਾਲੇ ਵਿਅਕਤੀ ਜੀਵਾ ਸਿੰਘ ਨੇ ਮੰਦਰ ਬਣਵਾਇਆ ਸੀ। ਇਸ ਪੁਰਾਤਨ ਮੰਦਰ ਦੀ ਸਾਂਭ-ਸੰਭਾਲ ਤੇ ਪੂਜਾ ਅਰਚਨਾ ਦਾ ਕਾਰਜ ਪਿੰਡ ਦੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਹੱਥਾਂ ਵਿੱਚ ਚੱਲ ਰਿਹਾ ਹੈ। ਦਲਿਤ ਲੋਕਾਂ ਨੂੂੰ ਧਾਰਮਿਕ ਸਥਾਨਾਂ ਅੰਦਰ ਪ੍ਰ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ। ਇਹ ਪੁਰਾਤਨ ਮੰਦਰ ਚੌਹੁਕੋਨਾਂ ਧਰਤੀ ਤੋਂ 9 ਫੁੱਟ ਦੀ ਉਚਾਈ ਵਾਲਾ ਇੱਕ ਪਿਰਾਮਿਡ ਹੈ। ਮੰਦਰ ਦੀ ਮਾਨਤਾ ਤੋਂ ਪ੍ਰਭਾਵਿਤ ਹੋ ਬੁਢਲਾਡਾ ਦੇ ਮਹਾਰਾਜਾ ਭਾਈ ਸਾਹਿਬ ਸਿੰਘ ਸਿੱਧੂ ਵੱਲੋਂ ਇਸ ਪਿੰਡ ਦੇ ਲੋਕਾਂ ਤੋਂ ਰਿਆਸਤੀ ਮਾਲੀਆ ਲੈਣਾ ਬੰਦ ਕਰ ਦਿੱਤਾ ਗਿਆ। ਜੀਵੇ ਦੀ ਸੰਤਾਨ ਹੁਣ ਵਧ ਫੁੱਲ ਕੇ 8 ਵੱਡੇ ਲਾਣਿਆਂ ਵਿੱਚ ਫੈਲੀ ਹੋਈ ਹੈ। ਬਾਬੇ ਜੀਵੇ ਦੀ ਸੰਤਾਨ ਦਾ ਇਹ ਵੱਡਾ ਘੇਰਾ ਲੱਲੇ ਕਾ, ਬੁੱਘੇ ਕਾ, ਜੁੰਮੇ ਕਾ, ਰੌਣਕੀ ਕਾ, ਗੋਦੇ ਕਾ, ਕਾਲੂ ਕਾ, ਬੁੱਧੂ ਕਾ, ਗੁੱਜਰ ਕਾ ਲਾਣਾ ਅਖਵਾਉਂਦਾ ਹੈ।
ਮੇਲਾ
[ਸੋਧੋ]ਸੱਤੇ ਦੀ ਸ਼ਾਮ ਨੂੰ 4 ਵਜੇ ਢੋਲ ਦੇ ਡੰਗੇ ’ਤੇ ਰਿਵਾਇਤੀ ਘੋਲ ਖੇਡ ਸ਼ੁਰੂ ਹੋ ਜਾਂਦੀ ਹੈ। ਘੋਲ ਖੇਡ ਸ਼ੁਰੂ ਹੋਣ ’ਤੇ ਇਹ ਮੇਲਾ ਸਮਾਪਤੀ ਵੱਲ ਵਧਣ ਲੱਗਦਾ ਹੈ। ਸਰਕਸਾਂ, ਝੂਲੇ, ਵਣਜਾਰੇ, ਮਿਠਾਈਆਂ ਦੀਆਂ ਸਜੀਆਂ ਦੁਕਾਨਾਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਰੇਹੜੀਆਂ ਅਤੇ ਭਾਂਤ-ਭਾਂਤ ਦੇ ਪਕਵਾਨ ਲੋਕਾਂ ਦੀ ਜੀਭ ਦਾ ਸਵਾਦ ਬਣਦੇ ਹਨ। ਪਿੰਡ ਦੇ ਹਰ ਘਰ ਵਿੱਚ ਮਾਤਾ ਦੇ ਸ਼ਰਧਾਲੂਆਂ ਦਾ ਭਾਰੀ ਸੰਘ ਉਤਰਦਾ ਹੈ। ਇੱਕ ਰਾਤ ਦੀ ਚੌਕੀ ਭਰ ਕੇ ਦਿਨ ਚੜ੍ਹਨ ਤੋਂ ਪਹਿਹਵਲਾਂ ਆਪਣੇ ਸਥਾਨ ਵੱਲ ਕੂਚ ਕਰਦਾ ਹੈ। ਇਸ ਮੰਦਰ ਉੱਤੇ, ਵਿਸ਼ੇਸ਼ ਕਰਕੇ ਮਿੱਠੀਆਂ ਰੋਟੀਆਂ ਅਤੇ ਗੁਲਗਲੇ, ਲੱਡੂ, ਪਤਾਸਿਆਂ ਦਾ ਭੋਗ ਚੜ੍ਹਦਾ ਹੈ। ਲਾਲ ਚੁੰਨੀਆਂ, ਸੋਨਾ, ਚਾਂਦੀ, ਪਿੱਤਲ ਤਾਂਬੇ ਜਿਹੇ ਧਾਤੂਆਂ ਦਾ ਚੜ੍ਹਾਵਾ ਵੀ ਲੋਕਾਂ ਦੀਆਂ ਮੰਨਤਾਂ ਦਾ ਵੱਡਾ ਹਿੱਸਾ ਹੈ। ਸ਼ਰਾਬ, ਮੁਰਗੇ, ਬੱਕਰੇ ਅਤੇ ਛਤਰੇ ਵੀ ਮੰਦਰ ’ਤੇ ਪ੍ਰਸਾਦ ਦਾ ਚੜਾਵਾ ਬਣਦੇ ਹਨ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]ਮੇਲੇ ਅਤੇ ਤਿਉਹਾਰ | |
---|---|
ਮੇਲੇ | ਛਪਾਰ ਦਾ ਮੇਲਾ • ਜਰਗ ਦਾ ਮੇਲਾ • ਜਗਰਾਵਾਂ ਦਾ ਰੋਸ਼ਨੀ ਮੇਲਾ • ਹੈਦਰ ਸ਼ੇਖ ਦਾ ਮੇਲਾ • ਗੁੱਗਾ ਨੌਮੀ ਦਾ ਮੇਲਾ • ਸਰਾਧ ਦਾ ਮੇਲਾ • ਦੁਸਹਿਰਾ • ਸਾਂਝੀਂ ਦਾ ਮੇਲਾ • ਮਜ਼ਾਰੇ ਦਾ ਮੇਲਾ • ਪੁਆਧ ਦਾ ਮੇਲਾ •ਬਿੰਦਰਖ ਦਾ ਮੇਲਾ • ਰਾਣੇ ਧੀ ਦਾ ਮੇਲਾ • ਮਸੂਰਾਂ ਦਾ ਮੇਲਾ • ਲਸੋਈ ਦਾ ਮੇਲਾ • ਭੀਖੀ ਦਾ ਮੇਲਾ • ਮਾਘੀ ਬੱਗਸਰ ਦਾ ਮੇਲਾ • ਬਸੰਤ ਪੰਚਮੀ • ਸ਼ਹੀਦੀ ਜੋੜ ਮੇਲਾ • ਮਾਘੀ ਮੁਕਤਸਰ ਦਾ ਮੇਲਾ • ਮਾਘੀ ਤਖਤੁਪੁਰਾ ਦਾ ਮੇਲਾ • ਵਿਸਾਖੀ ਤਲਵੰਡੀ ਸਾਬੋ • ਮੇਲਾ ਗੁਰੂ ਕਾ • ਮੇਲਾ ਮਜ਼ਾਰੇ ਦਾ • ਮੇਲਾ ਮਾਤਾ ਆਸਾ ਦੇਵੀ • ਚਲ ਚਲੀਏ ਸਮੂਰਾਂ ਵਾਲੇ ਮੇਲੇ; ਹੋਲਾ ਮਹੱਲਾ • |
ਕੌਮੀ ਪੱਧਰ ਦੇ ਮੇਲੇ | |
ਸਥਾਨਿਕ ਮੇਲੇ | ਹਰੀਕੇ ਦਾ ਮੇਲਾ • ਮਾਹੀ ਸਿਧ ਦਾ ਮੇਲਾ • ਬਾਬਾ ਸਿਰੀ ਚੰਦ ਦਾ ਮੇਲਾ • ਸੰਤ ਬਾਬਾ ਪ੍ਰੇਮ ਸਿੰਘ ਦਾ ਮੇਲਾ • ਸਯਦ ਕਬੀਰ ਦਾ ਮੇਲਾ • ਸ਼ਹੀਦੀ ਮੇਲਾ ਸਮਾਰਕ ਆਸਫ਼ ਵਾਲਾ |
ਗੁਰਦਾਸਪੁਰ ਦੇ ਮੇਲੇ | ਪਿੰਡੋਰੀ ਧਾਮ ਦਾ ਮੇਲਾ • ਅਚੱਲ ਸਾਹਿਬ ਦਾ ਮੇਲਾ • ਕਲਾਨੋਰ ਦਾ ਸ਼ਿਵਰਾਤਰੀ ਦਾ ਮੇਲਾ • ਭੋਮੇ ਦੀ ਛਿੰਝ ਦਾ ਮੇਲਾ • ਬੱਬੇਹਾਲੀ ਦੀ ਛਿੰਝ ਦਾ ਮੇਲਾ • ਬਾਬਾ ਤਪੀਆ ਦਾ ਮੇਲਾ • ਭਾਗੋਵਾਲ ਦਾ ਮੇਲਾ • ਸ਼੍ਰੀ ਨਾਮਦੇਵ ਦਰਬਾਰ ਦਾ ਮਾਘੀ ਦਾ ਮੇਲਾ• ਸ਼ਾਹਪੁਰ ਦਾ ਮੇਲਾ |
ਕਪੂਰਥਲਾ ਦੇ ਮੇਲੇ | ਬਸੰਤ ਦਾ ਮੇਲਾ • ਜੋੜ ਮੇਲਾ ਸੰਤ ਪ੍ਰੇਮ ਸਿੰਘ • ਜਨਮ ਉਤਸਵ ਸ਼੍ਰੀ ਗੁਰੂ ਨਾਨਕ ਦੇ ਜੀ • ਬਾਬਾ ਪੀਰ ਚੌਦੀ ਦਾ ਮੇਲਾ • ਜੋੜ ਮੇਲਾ ਸੰਤ ਪ੍ਰੇਮ ਸਿੰਘ • ਮੇਲਾ ਸੰਤ ਕਰਮ ਸਿੰਘ ਦਾ ਮੇਲਾ • ਸਤਾਈਏ ਦਾ ਮੇਲਾ • ਭੱਦਲ ਕਾਲੀ ਦਾ ਮੇਲਾ • ਬੇਬੇ ਨਾਨਕੀ ਦਾ ਉਤਸਵ• ਬੇਗੋਵਾਲ ਦਾ ਮੇਲਾ |
ਜਲੰਧਰ ਦੇ ਮੇਲੇ | ਬਾਬਾ ਸੋਢਲ ਦਾ ਮੇਲਾ • ਸੀਤਲਾ ਮਾਤਾ ਦਾ ਮੇਲਾ • ਠੰਡੜੀ ਦਾ ਮੇਲਾ • ਹਰਵਲਭ ਦਾ ਮੇਲਾ • ਉਰਸ ਮੁਬਾਰਕ • ਸਰਵੇਦਯ (ਫਿਲੌਰ) ਦਾ ਮੇਲਾ • ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਮੇਲਾ |
ਹੁਸ਼ਿਆਰਪੁਰ ਦੇ ਮੇਲੇ | ਲੁਹਾਰ ਦਾ ਮੇਲਾ • ਭਾਈ ਤਿਲਕੂ ਜੀ ਦਾ ਮੇਲਾ • ਮੇਲਾ ਗੁਰਦੁਆਰਾ ਅਕਾਲ ਗੜ੍ਹ • ਮੇਲਾ ਗੁਰਦੁਆਰਾ ਗਰਨਾ ਸਾਹਿਬ • ਮੇਲਾ ਡੇਰਾ ਸੰਤ ਗੜ੍ਹ ਹਰਖੋਵਾਲ ਦਾ • ਮੇਲਾ ਕਮਾਹੀ ਦੇਵੀ ਦਾ • ਮੇਲਾ ਰਾਜਨੀ ਦੇਵੀ |
ਰੋਪੜ ਦੇ ਮੇਲੇ | ਗੁਰਦੁਆਰਾ ਭੱਠਾ ਸਾਹਿਬ • ਗੁਰਦੁਆਰਾ ਗੁਰੂਗੜ੍ਹ ਸਦਾ-ਬਰਤ • ਜੋੜ ਮੇਲਾ ਚਮਕੌਰ ਸਾਹਿਬ |
ਪਟਿਆਲੇ ਦੇ ਮੇਲੇ | ਕੈਦੋਂ ਦਾ ਮੇਲਾ |
ਸੰਗਰੂਰ ਦੇ ਮੇਲੇ | ਮਸਤੂਆਣਾ ਸਾਹਿਬ ਦਾ ਮੇਲਾ • ਰਣਿਕੇ ਦਾ ਮੇਲਾ • ਦਰਗਾਹ ਹਜ਼ਰਤ ਸਦਰੁਦੀਨ ਦਾ ਮੇਲਾ • ਕੁੱਪ ਰਹੀੜਾ ਦਾ ਮੇਲਾ • ਗੁਰਦੁਆਰਾ ਦਮਦਮਾ ਸਾਹਿਬ • ਗੁਰਦੁਆਰਾ ਮੰਜੀ ਸਾਹਿਬ • ਘਰਾਚੋਂ ਦਾ ਮੇਲਾ |
ਬਠਿੰਡਾ ਦੇ ਮੇਲੇ | ਭਿਖੀ ਦਾ ਸਾਈਂ ਬਾਬਾ ਗੁੱਦੜ ਸ਼ਾਹ • ਸੇਲਬਰਾਹ ਦਾ ਮੇਲਾ •ਫ਼ਫੜੇ ਭਾਈਕੇ ਦਾ ਮੇਲਾ •ਮੇਲਾ ਮਾਈਸਰਖਾਨ• ਪਿੰਡ ਰੋਲਾ ਦਾ ਮੇਲਾ • ਸਿੱਧ ਬੀਬੀ ਪਾਰੋ ਮੇਲਾ • ਕੋਠਾ ਗੁਰੂ ਦਾ ਮੇਲਾ • ਬਾਬਾ ਭਾਈ ਰੂਪ ਚੰਦ |
ਮਾਨਸਾ ਦੇ ਮੇਲੇ |
Text is available under the CC BY-SA 4.0 license; additional terms may apply.
Images, videos and audio are available under their respective licenses.